Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005339820
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Articles -> all -> ਸਮਾਜ ਵਿੱਚ ਔਰਤ ਦੀ ਸਥਿਤੀ

    ਸਮਾਜ ਵਿੱਚ ਔਰਤ ਦੀ ਸਥਿਤੀ

    ਤੂੰ ਤਾਂ ਐਵੇਂ ਬਦਲ ਜਾਂਦਾ ਹਵਾਵਾਂ ਦਾ ਰੁੱਖ ਵੇਖ ਕੇ
    ਕਦੇ ਤਾਂ ਡਟਕੇ ਖੜ੍ਹਿਆ ਕਰ,
    ਪਤਾ ਤਾਂ ਫਿਰ ਹੀ ਲੱਗੂ ਬਾਜੂਆਂ ਦੇ ਜ਼ੋਰ ਦਾ,
    ਹਰ ਬਾਜ਼ੀ ਪਹਿਲਾਂ ਅੰਦਰੋਂ ਲੜਿਆ ਕਰ।


    ਸਾਡੇ ਸਮਾਜ ਵਿੱਚ ਔਰਤ ਨੂੰ ਪਹਿਲਾਂ ਤੋਂ ਹੀ ਚਾਰ ਦੀਵਾਰੀ ਦੇ ਅੰਦਰ ਰਿਹਣ ਲਈ ਕਿਹਾ ਜਾਦਾ ਸੀ। ਔਰਤ ਨੂੰ ਘਰ ਵਿੱਚ ਗ੍ਰਹਿਣੀ ਦੇ ਤੌਰ 'ਤੇ ਸਮਝਿਆ ਜਾਂਦਾ ਸੀ। ਉਸਨੂੰ ਮਰਦਾਂ ਦੇ ਵਾਂਗ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ। ਉਸ ਨੂੰ ਸਿਰਫ ਇੱਕ ਗਊ ਦੀ ਤਰ੍ਹਾਂ ਇੱਕ ਥਾਂ ਤੋਂ ਖੋਲ ਕੇ ਦੂਜੀ ਥਾਂ ਤੇ ਬੰਨ੍ਹ ਦਿੱਤਾ ਜਾਂਦਾ ਸੀ। ਇੱਥੋਂ ਤੱਕ ਕਿ ਉਹ ਆਪਣੇ ਅਧਿਕਾਰਾਂ ਦੀ ਗੱਲ ਕਰਨ ਦੀ ਵੀ ਹਿੰਮਤ ਨਹੀਂ ਸੀ ਰੱਖਦੀ।

    ਹੁਣ ਜਿੱਥੇ ਔਰਤ ਨੂੰ ਆਜ਼ਾਦੀ ਤਾਂ ਮਿਲੀ ਪਰ ਪੂਰੀ ਤਰ੍ਹਾਂ ਉਹ ਅਜੇ ਵੀ ਆਜ਼ਾਦ ਨਹੀਂ ਹੈ। ਲੜਕੀਆਂ ਪੜ੍ਹ-ਲਿਖ ਕੇ ਉੱਚੇ ਅਹੁਦਿਆਂ ਤੇ ਤਾਂ ਪਹੁੰਚ ਜਾਂਦੀਆਂ ਹਨ ਪਰ ਅੱਜ ਵੀ ਉਹਨਾਂ ਦੀ ਜਿੰਦਗੀ ਦੀ ਲਗਾਮ ਲੜਕਿਆਂ ਦੇ ਹੱਥਾਂ ਵਿੱਚ ਹੀ ਹੁੰਦੀ ਹੈ। ਲੜਕੀ ਨੂੰ ਅਜੇ ਵੀ ਕੋਈ ਆਜ਼ਾਦੀ ਤੇ ਹੱਕ ਨਹੀਂ ਮਿਲਿਆ। ਲੜਕੀਆਂ ਨੂੰ ਪੜਾਇਆ ਤਾਂ ਜਾਂਦਾ ਹੈ ਪਰ ਸਿਰਫ ਇਸ ਲਈ ਕਿ ਉਹ ਸਹੁਰੇ ਘਰ ਜਾ ਕੇ ਚੰਗੀ ਸੂਝ-ਬੂਝ ਨਾਲ ਉਹ ਆਪਣੇ ਪੈਰਾਂ ਉੱਪਰ ਖੜੀ ਹੋ ਸਕੇ।

    ਕੁੜੀਆਂ ਨੂੰ ਕੁੱਖਾਂ ਵਿੱਚ ਮਾਰਨ
    ਤਰਸ ਨਾ ਆਵੇ ਕਿਸੇ ਦੇ ਹਾਲ ਉੱਤੇ।

    ਸਾਡੇ ਸਮਾਜ ਵਿੱਚ ਅਜੇ ਕਈ ਲੜਕੀਆਂ ਦੀ ਹਾਲਤ ਤਰਸਯੋਗ ਹੈ। ਸਾਡੇ ਸਮਾਜ ਵਿੱਚ ਭਰੂਣ ਹੱਤਿਆ ਤੇ ਦਾਜ ਪ੍ਰਥਾ ਕਾਫੀ ਵੱਧ ਚੁੱਕੀ ਹੈ। ਇਹੋ ਜਿਹੀਆਂ ਸਮੱਸਿਆਵਾਂ ਨੂੰ ਜੜੋਂ ਖ਼ਤਮ ਕਰਨ ਦੀ ਜ਼ਰੂਰਤ ਹੈ।

    ਲੜਕੀ ਦੇ ਵਿਆਹ ਸਮੇਂ ਲੜਕੇ ਵਾਲੇ ਆਪਣੀ ਮਨ-ਮਰਜ਼ੀ ਦੀਆਂ ਮੰਗਾਂ ਕਰਦੇ ਹਨ। ਪਹਿਲਾਂ ਤਾਂ ਉਹ ਆਖਦੇ ਹਨ ਕਿ ਬਸ ਬਰਾਤ ਦੀ ਸੇਵਾ ਕਰ ਦੇਵੋ, ਸਾਨੂੰ ਦਾਜ ਨਹੀਂ ਚਾਹੀਦਾ। ਪਰ ਵਿਆਹ ਤੋਂ ਕੁਝ ਦਿਨਾਂ ਮਗਰੋਂ ਲੜਕੀ ਨੂੰ ਦਾਜ ਲਿਆਉਣ ਲਈ ਤੰਗ ਕਰਦੇ ਹਨ। ਅਸੀਂ ਹਰ ਰੋਜ਼ ਆਮ ਖਬਰਾਂ ਪੜ੍ਹਦੇ ਤੇ ਸੁਣਦੇ ਹਾਂ ਕਿ ਨਵ-ਵਿਆਹੁਤਾ ਨੂੰ ਅੱਗ ਲਗਾ ਕੇ ਜਲਾ ਦਿੱਤਾ। ਕਈ ਲੜਕੀਆਂ ਤੰਗ ਹੋ ਕੇ ਆਤਮ ਹੱਤਿਆ ਵੀ ਕਰਦੀਆਂ ਹਨ। ਪਰ ਸਾਨੂੰ ਲੜਕੀਆਂ ਦੇ ਇਨਸਾਫ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

    ਅੰਤ ਮੈਂ ਇਹ ਹੀ ਕਿਹਣਾ ਚਾਹੁੰਦੀ ਹਾਂ ਕਿ ਜੇਕਰ ਇਸ ਸਮਾਜ ਵਿੱਚ ਲੜਕੀਆਂ ਲੜਕਿਆਂ ਦੇ ਬਰਾਬਰ ਹਨ ਤਾਂ ਲੜਕੀਆਂ ਨੂੰ ਹਰ ਖੇਤਰ, ਹਰ ਥਾਂ ਹਰ ਦਫ਼ਤਰ ਆਦਿ ਵਿੱਚ ਹਰ ਪਾਸੋਂ ਲੜਕਿਆਂ ਦੇ ਬਰਾਬਰ ਲੜਕੀਆਂ ਨੂੰ ਅਧਿਕਾਰ ਪ੍ਰਾਪਤ ਹੋਣੇ ਚਾਹੀਦੇ ਹਨ। ਧੀਆਂ ਨਾਲ ਮਾੜਾ ਸਲੂਕ ਕਰਨ ਵਾਲੇ ਖਿਲਾਫ਼ ਸਖ਼ਤ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ।

    ਕੰਨਿਆ ਦਾਨ ਸਭ ਤੋਂ ਵੱਡਾ ਦਾਨ ਮੰਨਿਆ ਗਿਆ ਹੈ। ਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਹਨ:-

    ਸੋ ਕਿਉ ਮੰਦਾ ਆਖੀਐ।
    ਜਿਤੁ ਜੰਮੈ ਰਾਜੁਨ॥

    ਗੁਰੂ ਨਾਨਕ ਦੇਵ ਜੀ ਔਰਤ ਦੀ ਭੰਡੀ ਕਰਨ ਤੋਂ ਵਰਜਿਆ ਹੈ ਅਤੇ ਔਰਤ ਦੀ ਮਹਾਨਤਾ ਨੂੰ ਵੀ ਦੱਸਿਆ।

    ਅੰਤ ਮੈਂ ਇਹ ਹੀ ਆਖਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਔਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇੱਕ ਲੜਕੇ ਨੂੰ ਜਨਮ ਦੇਣ ਵਾਲੀ ਵੀ ਇੱਕ ਔਰਤ ਹੀ ਹੈ। ਔਰਤਾਂ ਬਿਨਾਂ ਸਮਾਜ ਅਧੂਰਾ ਹੈ। ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ ਇਹ ਤੁਹਾਡਾ ਹੀ ਨਹੀਂ ਬਲਕਿ ਪੂਰੇ ਸਮਾਜ ਦਾ ਨਾਮ ਰੋਸ਼ਨ ਕਰਨਗੀਆਂ।

    Author : ਅਮਨਜੋਤ ਕੌਰ ਗਿੱਲ, ਜਮਾਤ-ਬਾਰ੍ਹਵੀਂ(ਬੀ) (ਸੈਸ਼ਨ: 2013-14), ਰੋਲ ਨੰ: 2, ਸ.ਕੰ.ਸ.ਸ. ਸਕੂਲ, ਉੜਮੁੜ ਟਾਂਡਾ (ਹੁਸ਼ਿਆਰਪੁਰ)।
    References : http://www.smartstudies.in/articles/?cid=7&cn=Social

Have an article? Please don't wait, send it on articles@smartstudies.in

SmartStudies.in © 2012-2023